LLR Care Record: Working together to improve your care (Punjabi)

ਲੈਸਟਰ, ਲੈਸਟਰਸ਼ਾਇਰ ਅਤੇ ਰਟਲੈਂਡ ਕੇਅਰ ਰਿਕਾਰਡ

 

ਤੁਹਾਡੀ ਦੇਖਭਾਲ ਵਿੱਚ ਸੁਧਾਰ ਕਰਨ ਵਾਸਤੇ ਮਿਲ ਕੇ ਕੰਮ ਕਰਨਾ

ਲੈਸਟਰ, ਲੈਸਟਰਸ਼ਾਇਰ ਅਤੇ ਰਟਲੈਂਡ ਕੇਅਰ ਰਿਕਾਰਡ ਕੀ ਹੈ?

 

ਲੈਸਟਰ, ਲੈਸਟਰਸ਼ਾਇਰ ਅਤੇ ਰਟਲੈਂਡ ਕੇਅਰ ਰਿਕਾਰਡ ਇੱਕ ਸੁਰੱਖਿਅਤ ਕੰਪਿਊਟਰ ਸਿਸਟਮ ਹੈ ਜੋ ਉਹਨਾਂ ਲੋਕਾਂ ਬਾਰੇ ਮਹੱਤਵਪੂਰਨ ਜਾਣਕਾਰੀ ਇਕੱਠੀ ਕਰਦਾ ਹੈ ਜਿਨ੍ਹਾਂ ਨੇ ਆਪਣੇ ਜੀਪੀ ਦੁਆਰਾ, ਕਿਸੇ ਸਥਾਨਕ ਹਸਪਤਾਲ, ਕਮਿਊਨਿਟੀ ਸਿਹਤ-ਸੰਭਾਲ, ਸਮਾਜਿਕ ਸੇਵਾਵਾਂ ਜਾਂ ਮਾਨਸਿਕ ਸਿਹਤ ਟੀਮਾਂ ਵਿੱਚ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਦੀ ਵਰਤੋਂ ਕੀਤੀ ਹੈ। ਇਸ ਨਾਲ ਕਲੀਨਿਕਲ ਅਤੇ ਦੇਖਭਾਲ ਸਟਾਫ਼ ਵੱਖ-ਵੱਖ ਦੇਖਭਾਲ ਪ੍ਰਦਾਤਾਵਾਂ ਵਿਖੇ ਅਤੇ ਵੱਖ-ਵੱਖ ਪ੍ਰਣਾਲੀਆਂ ਵਿੱਚ ਅਸਲ-ਸਮੇਂ ਵਿੱਚ ਸਿਹਤ ਅਤੇ ਦੇਖਭਾਲ ਜਾਣਕਾਰੀ ਦੇਖ ਸਕਦਾ ਹੈ।

 

ਸਾਰੇ ਰਿਕਾਰਡ ਸਖ਼ਤੀ ਨਾਲ ਗੁਪਤ ਹੁੰਦੇ ਹਨ ਅਤੇ ਸਿਰਫ ਉਸ ਕਲੀਨਿਕਲ ਅਤੇ ਦੇਖਭਾਲ ਸਟਾਫ਼ ਦੁਆਰਾ ਹੀ ਇਹਨਾਂ ਪਹੁੰਚ ਕੀਤੀ ਜਾ ਸਕਦੀ ਹੈ ਜੋ ਕਿਸੇ ਵਿਅਕਤੀ ਦੀ ਦੇਖਭਾਲ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਹੁੰਦੇ ਹਨ। ਲੈਸਟਰ, ਲੈਸਟਰਸ਼ਾਇਰ ਅਤੇ ਰਟਲੈਂਡ ਕੇਅਰ ਰਿਕਾਰਡ ਵਿੱਚ ਕਿਸੇ ਵਿਅਕਤੀ ਬਾਰੇ ਕੁਝ ਖਾਸ ਜਾਣਕਾਰੀ ਹੁੰਦੀ ਹੈ, ਉਦਾਹਰਨ ਲਈ:

 

  • ਪਤਾ ਅਤੇ ਟੈਲੀਫ਼ੋਨ ਨੰਬਰ
  • ਅਪਾਇੰਟਮੈਂਟਾਂ
  • ਦਵਾਈਆਂ – ਤਾਂ ਜੋ ਤੁਹਾਡੀ ਦੇਖਭਾਲ ਕਰਨ ਵਾਲਾ ਹਰ ਕੋਈ ਦੇਖ ਸਕੇ ਕਿ ਤੁਹਾਨੂੰ ਕਿਹੜੀਆਂ ਦਵਾਈਆਂ ਦਿੱਤੀਆਂ ਗਈਆਂ ਹਨ
  • ਐਲਰਜੀਆਂ – ਇਹ ਯਕੀਨੀ ਬਣਾਉਣ ਲਈ ਕਿ ਤੁਹਾਨੂੰ ਕੋਈ ਵੀ ਅਜਿਹੀ ਦਵਾਈ ਤਜਵੀਜ਼ ਨਾ ਕੀਤੀ ਜਾਵੇ ਜਾਂ ਨਾ ਦਿੱਤੀ ਜਾਵੇ ਜਿਸ ਨਾਲ ਤੁਹਾਨੂੰ ਮਾੜੀ ਪ੍ਰਤਿਕਿਰਿਆ ਹੋ ਸਕਦੀ ਹੈ
  • ਟੈਸਟ ਦੇ ਨਤੀਜੇ – ਇਲਾਜ ਅਤੇ ਦੇਖਭਾਲ ਵਿੱਚ ਤੇਜ਼ੀ ਲਿਆਉਣ ਲਈ
  • ਰੈਫਰਲ, ਕਲੀਨਿਕਲ ਪੱਤਰ ਅਤੇ ਡਿਸਚਾਰਜ ਜਾਣਕਾਰੀ – ਇਹ ਯਕੀਨੀ ਬਣਾਉਣ ਲਈ ਕਿ ਤੁਹਾਡੀ ਦੇਖਭਾਲ ਕਰਨ ਵਾਲੇ ਲੋਕਾਂ ਕੋਲ ਤੁਹਾਡੇ ਦੁਆਰਾ ਕਿਤੇ ਹੋਰ ਪ੍ਰਾਪਤ ਕੀਤੀ ਜਾ ਰਹੀ ਹੋਰ ਦੇਖਭਾਲ ਅਤੇ ਇਲਾਜ ਬਾਰੇ ਉਹ ਸਾਰੀ ਜਾਣਕਾਰੀ ਹੈ ਜਿਸਦੀ ਉਹਨਾਂ ਨੂੰ ਲੋੜ ਹੈ।

 

ਮੇਰਾ ਲੈਸਟਰ, ਲੈਸਟਰਸ਼ਾਇਰ ਅਤੇ ਰਟਲੈਂਡ ਕੇਅਰ ਰਿਕਾਰਡ ਕੌਣ ਦੇਖ ਸਕਦਾ ਹੈ?

 

ਸਿਰਫ ਤੁਹਾਡੀ ਦੇਖਭਾਲ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਕਲੀਨਿਕਲ ਅਤੇ ਦੇਖਭਾਲ ਸਟਾਫ਼ ਹੀ ਤੁਹਾਡੇ ਲੈਸਟਰ, ਲੈਸਟਰਸ਼ਾਇਰ ਅਤੇ ਰਟਲੈਂਡ ਕੇਅਰ ਰਿਕਾਰਡ ਨੂੰ ਦੇਖੇਗਾ। ਅਸੀਂ ਇਸਨੂੰ ਕਿਸੇ ਵੀ ਅਜਿਹੇ ਵਿਅਕਤੀ ਨਾਲ ਸਾਂਝਾ ਨਹੀਂ ਕਰਾਂਗੇ ਜੋ ਤੁਹਾਨੂੰ ਇਲਾਜ, ਦੇਖਭਾਲ ਜਾਂ ਸਹਾਇਤਾ ਪ੍ਰਦਾਨ ਨਹੀਂ ਕਰ ਰਿਹਾ ਹੈ। ਤੁਹਾਡੇ ਵੇਰਵਿਆਂ ਨੂੰ ਜਨਤਕ ਨਹੀਂ ਕੀਤਾ ਜਾਵੇਗਾ, ਜਾਂ ਅਜਿਹੇ ਕਿਸੇ ਵੀ ਵਿਅਕਤੀ ਨੂੰ ਨਹੀਂ ਦਿੱਤਾ ਜਾਵੇਗਾ ਜੋ ਤੁਹਾਡੀ ਦੇਖਭਾਲ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਨਹੀਂ ਹੈ।

 

ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੇਰਾ ਲੈਸਟਰ, ਲੈਸਟਰਸ਼ਾਇਰ ਅਤੇ ਰਟਲੈਂਡ ਕੇਅਰ ਰਿਕਾਰਡ ਸੁਰੱਖਿਅਤ ਹੈ?

 

ਤੁਹਾਡੀ ਜਾਣਕਾਰੀ ਨੂੰ ਪੂਰੇ ਖੇਤਰ ਵਿੱਚ ਕਲੀਨਿਕਲ ਅਤੇ ਦੇਖਭਾਲ ਪ੍ਰਣਾਲੀਆਂ ਤੋਂ ਸੁਰੱਖਿਅਤ ਢੰਗ ਨਾਲ ਇਕੱਠਾ ਕੀਤਾ ਜਾਂਦਾ ਹੈ ਅਤੇ ਸਿੱਧੀ ਦੇਖਭਾਲ ਦੌਰਾਨ ਵਰਤੋਂ ਲਈ ਲੈਸਟਰ, ਲੈਸਟਰਸ਼ਾਇਰ ਅਤੇ ਰਟਲੈਂਡ ਕੇਅਰ ਰਿਕਾਰਡ ਵਿੱਚ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਅਤੇ ਇਹ ਗੁਪਤ ਰਹਿੰਦੀ ਹੈ।

ਲੈਸਟਰ, ਲੈਸਟਰਸ਼ਾਇਰ ਅਤੇ ਰਟਲੈਂਡ ਕੇਅਰ ਰਿਕਾਰਡ ਤੁਹਾਡੀ ਦੇਖਭਾਲ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਕਲੀਨਿਕਲ ਅਤੇ ਦੇਖਭਾਲ ਸਟਾਫ਼ ਨੂੰ ਤੁਹਾਡੇ ਬਾਰੇ ਸਭ ਤੋਂ ਤਾਜ਼ਾ ਜਾਣਕਾਰੀ ਤੱਕ ਪਹੁੰਚ ਪ੍ਰਦਾਨ ਕਰਦਾ ਹੈ।

 

ਇਹ ਤੁਹਾਡੀ ਸਿਹਤ ਅਤੇ ਦੇਖਭਾਲ ਦੇ ਰਿਕਾਰਡਾਂ ਤੋਂ ਢੁਕਵੀਂ ਜਾਣਕਾਰੀ ਨੂੰ ਲੈਸਟਰ, ਲੈਸਟਰਸ਼ਾਇਰ ਅਤੇ ਰਟਲੈਂਡ ਵਿੱਚ ਸਿਹਤ ਅਤੇ ਸਮਾਜਕ ਦੇਖਭਾਲ ਸੇਵਾਵਾਂ ਵਿਚਕਾਰ ਸਾਂਝੀ ਕਰਕੇ ਅਜਿਹਾ ਕਰਦਾ ਹੈ।

 

ਲੈਸਟਰ, ਲੈਸਟਰਸ਼ਾਇਰ ਅਤੇ ਰਟਲੈਂਡ ਕੇਅਰ ਰਿਕਾਰਡ ਨੂੰ ਕਿੱਥੇ ਵਰਤਿਆ ਜਾਵੇਗਾ:

 

GP ਪ੍ਰੈਕਟਿਸਾਂ / ਕਮਿਊਨਿਟੀ ਸਿਹਤ-ਸੰਭਾਲ ਸੇਵਾਵਾਂ / NHS ਹਸਪਤਾਲ / ਸਮਾਜਿਕ ਦੇਖਭਾਲ ਸੇਵਾਵਾਂ / ਮਾਨਸਿਕ ਸਿਹਤ ਸੇਵਾਵਾਂ / ਹੋਸਪਿਸ

 

ਲੈਸਟਰ, ਲੈਸਟਰਸ਼ਾਇਰ ਅਤੇ ਰਟਲੈਂਡ ਕੇਅਰ ਰਿਕਾਰਡ ਦੇ ਕੀ ਫਾਇਦੇ ਹਨ?

 

  • ਜੁੜੀ ਹੋਈ ਅਤੇ ਸੁਰੱਖਿਅਤ ਦੇਖਭਾਲ
  • ਤੁਹਾਡੀ ਦੇਖਭਾਲ ‘ਤੇ ਲਗਾਉਣ ਲਈ ਵਧੇਰੇ ਸਮਾਂ
  • ਘੱਟ ਕਾਗਜ਼ੀ ਕਾਰਵਾਈ
  • ਤੁਹਾਡੀ ਜਾਣਕਾਰੀ ਇੱਕ ਥਾਂ ‘ਤੇ
  • ਤੁਹਾਨੂੰ ਵੱਖ-ਵੱਖ ਕਲੀਨਿਕਲ ਅਤੇ ਦੇਖਭਾਲ ਸਟਾਫ਼ ਨੂੰ ਵੇਰਵੇ ਦੁਹਰਾਉਣ ਦੀ ਲੋੜ ਨਹੀਂ ਹੈ।

ਦ੍ਰਿਸ਼ 1

 

ਤਾਂ ਫੇਰ ਇਹ ਕਿਵੇਂ ਕੰਮ ਕਰਦਾ ਹੈ?

 

ਜੈਮੀ ਰਟਲੈਂਡ ਵਾਟਰ ਦੀ ਸਕੂਲੀ ਯਾਤਰਾ ‘ਤੇ ਹੈ ਅਤੇ ਉਸਨੂੰ ਐਲਰਜੀ ਵਾਲੀ ਪ੍ਰਤਿਕਿਰਿਆ ਹੋਈ ਹੈ।

 

ਮਾਪਿਆਂ ਨਾਲ ਸੰਪਰਕ ਨਹੀਂ ਕੀਤਾ ਜਾ ਸਕਦਾ ਹੈ; ਜੈਮੀ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾਂਦਾ ਹੈ।

 

ਜੈਮੀ ਦੀ ਦਵਾਈ ਅਤੇ ਐਲਰਜੀ ਦੇ ਇਤਿਹਾਸ ਨੂੰ ਦੇਖਣ ਲਈ ਹਸਪਤਾਲ ਦਾ ਦੇਖਭਾਲ ਸਟਾਫ਼ ਲੈਸਟਰ, ਲੈਸਟਰਸ਼ਾਇਰ ਅਤੇ ਰਟਲੈਂਡ ਕੇਅਰ ਰਿਕਾਰਡ ਤੱਕ ਪਹੁੰਚ ਕਰ ਸਕਦਾ ਹੈ।

 

  • ਦਵਾਈਆਂ ਅਤੇ ਐਲਰਜੀਆਂ ਦੀ ਸੂਚੀ: ਜੈਮੀ ਦੇ ਜੀਪੀ ਦੁਆਰਾ ਸਪਲਾਈ ਕੀਤੀ ਗਈ
  • A&E ਸਾਰ: ਹਸਪਤਾਲ ਕੇਅਰ ਸਟਾਫ਼ ਦੁਆਰਾ ਸਪਲਾਈ ਕੀਤਾ ਗਿਆ

 

ਫਾਇਦਾ

 

ਲੈਸਟਰ, ਲੈਸਟਰਸ਼ਾਇਰ ਅਤੇ ਰਟਲੈਂਡ ਕੇਅਰ ਰਿਕਾਰਡ ਜੈਮੀ ਦਾ ਤੁਰੰਤ ਅਤੇ ਸੁਰੱਖਿਅਤ ਢੰਗ ਨਾਲ ਇਲਾਜ ਕਰਨ ਲਈ ਕਲੀਨਿਕਲ ਅਤੇ ਦੇਖਭਾਲ ਸਟਾਫ਼ ਨੂੰ ਐਮਰਜੈਂਸੀ ਦੇਖਭਾਲ ਪ੍ਰਦਾਨ ਕਰਨ ਦੇ ਯੋਗ ਬਣਾਉਂਦਾ ਹੈ।

 

ਦ੍ਰਿਸ਼ 2

 

ਹਰਪ੍ਰੀਤ ਡਿੱਗਣ ਤੋਂ ਬਾਅਦ ਲੈਸਟਰ ਰੌਇਲ ਇਨਫਰਮਰੀ ਵਿੱਚ ਠੀਕ ਹੋ ਰਹੀ ਹੈ।

 

ਹਸਪਤਾਲ ਵਿੱਚ ਉਸਦੇ ਪਿਛਲੇ ਠਹਿਰਾਓ ‘ਤੇ, ਉਸਨੂੰ ਜਾਣ ਵਿੱਚ ਦੇਰੀ ਹੋ ਗਈ ਸੀ ਕਿਉਂਕਿ ਹਸਪਤਾਲ ਵਿੱਚ ਦੇਖਭਾਲ ਟੀਮ ਥੋੜ੍ਹੇ ਸਮੇਂ ਲਈ ਇਸ ਬਾਰੇ ਨਿਸ਼ਚਿਤ ਨਹੀਂ ਸੀ ਕਿ ਘਰ ਵਿੱਚ ਕਿਸ ਤਰ੍ਹਾਂ ਦੀ ਸਹਾਇਤਾ ਉਪਲਬਧ ਹੈ।

 

ਹੁਣ, ਲੈਸਟਰ, ਲੈਸਟਰਸ਼ਾਇਰ ਅਤੇ ਰਟਲੈਂਡ ਕੇਅਰ ਰਿਕਾਰਡ ਦੀ ਮਦਦ ਨਾਲ, ਡਿਸਚਾਰਜ ਯੂਨਿਟ ਭਰੋਸਾ ਕਰ ਸਕਦਾ ਹੈ ਕਿ ਹਰਪ੍ਰੀਤ ਲਈ ਉਸਦੇ ਲੈਸਟਰ ਵਾਲੇ ਘਰ ਵਿੱਚ ਸਹੀ ਸਮਾਜਿਕ ਦੇਖਭਾਲ ਪੈਕੇਜ ਮੌਜੂਦ ਹੈ।

 

  • ਹਸਪਤਾਲ ਤੋਂ ਛੁੱਟੀ ਦੀ ਚਿੱਠੀ: ਹਸਪਤਾਲ ਡਿਸਚਾਰਜ ਸਟਾਫ਼ ਦੁਆਰਾ ਸਪਲਾਈ ਕੀਤਾ ਗਿਆ
  • ਸਮਾਜਕ ਦੇਖਭਾਲ ਪੈਕੇਜ: ਸਮਾਜਕ ਦੇਖਭਾਲ ਟੀਮ ਦੁਆਰਾ ਸਪਲਾਈ ਕੀਤਾ ਗਿਆ
  • ਭਾਈਚਾਰਕ ਸਮਰਥਨ: ਕਮਿਊਨਿਟੀ ਨਰਸਿੰਗ ਦੁਆਰਾ ਸਪਲਾਈ ਕੀਤਾ ਗਿਆ

 

ਫਾਇਦਾ

 

ਹਰਪ੍ਰੀਤ ਦੀ ਜਾਣਕਾਰੀ ਸਾਂਝੀ ਕਰਨ ਨਾਲ ਹਸਪਤਾਲ, ਕਮਿਊਨਿਟੀ ਅਤੇ ਸੋਸ਼ਲ ਕੇਅਰ ਟੀਮਾਂ ਵਧੇਰੇ ਸੂਚਿਤ ਬਣ ਸਕਦੀਆਂ ਹਨ, ਜਿਸ ਨਾਲ ਉਹ ਬਿਹਤਰ ਅਤੇ ਸੁਰੱਖਿਅਤ ਦੇਖਭਾਲ ਪ੍ਰਦਾਨ ਕਰ ਸਕਦੇ ਹਨ।

 

ਕੀ ਮੈਂ ਆਪਣੇ ਲੈਸਟਰ, ਲੈਸਟਰਸ਼ਾਇਰ ਅਤੇ ਰਟਲੈਂਡ ਕੇਅਰ ਰਿਕਾਰਡ ਨੂੰ ਸਾਂਝਾ ਕੀਤੇ ਜਾਣ ਤੇ ਇਤਰਾਜ਼ ਕਰ ਸਕਦਾ/ਸਕਦੀ ਹਾਂ?

 

ਹਾਂ। ਤੁਹਾਨੂੰ ਆਪਣੇ ਲੈਸਟਰ, ਲੈਸਟਰਸ਼ਾਇਰ ਅਤੇ ਰਟਲੈਂਡ ਕੇਅਰ ਰਿਕਾਰਡ ਨੂੰ ਸਾਂਝਾ ਕੀਤੇ ਜਾਣ ‘ਤੇ ਇਤਰਾਜ਼ ਕਰਨ ਦਾ ਅਧਿਕਾਰ ਹੈ। ਹਾਲਾਂਕਿ, ਜੇ ਸਟਾਫ਼ ਨੂੰ ਸੁਰੱਖਿਅਤ ਵਿਅਕਤੀਗਤ ਦੇਖਭਾਲ ਪ੍ਰਦਾਨ ਕਰਨ ਲਈ ਲੈਸਟਰ, ਲੈਸਟਰਸ਼ਾਇਰ ਅਤੇ ਰਟਲੈਂਡ ਕੇਅਰ ਰਿਕਾਰਡ ‘ਤੇ ਸਾਂਝੀ ਕੀਤੀ ਗਈ ਜਾਣਕਾਰੀ ਤੱਕ ਪਹੁੰਚ ਕਰਨ ਦੀ ਲੋੜ ਹੁੰਦੀ ਹੈ ਤਾਂ ਉਹਨਾਂ ਨੂੰ ਕਾਨੂੰਨੀ ਤੌਰ ‘ਤੇ ਪਹੁੰਚ ਦੀ ਇਜਾਜ਼ਤ ਦਿੱਤੀ ਜਾਂਦੀ ਹੈ।

 

ਕੋਈ ਸਵਾਲ?

 

ਜੇਕਰ ਤੁਹਾਡੇ ਕੋਲ ਲੈਸਟਰ, ਲੈਸਟਰਸ਼ਾਇਰ ਅਤੇ ਰਟਲੈਂਡ ਕੇਅਰ ਰਿਕਾਰਡ ਬਾਰੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਕਿਸੇ ਵੀ ਸਿਹਤ ਜਾਂ ਦੇਖਭਾਲ ਪ੍ਰੈਕਟੀਸ਼ਨਰ ਨਾਲ ਸੰਪਰਕ ਕਰੋ ਜੋ ਤੁਹਾਡੀ ਪੁੱਛ-ਗਿਛ ਨੂੰ ਆਪਣੇ ਸੰਗਠਨ ਦੇ ਸੂਚਨਾ ਪ੍ਰਸ਼ਾਸਨ ਵਿਭਾਗ ਨੂੰ ਭੇਜ ਸਕਦਾ ਹੈ।

 

ਹੋਰ ਜਾਣਕਾਰੀ

 

ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਲੈਸਟਰ ਸਿਟੀ CCG ਦੀ ਵੈੱਬਸਾਈਟ ਵੇਖੋ: https://leicesterleicestershireandrutland.icb.nhs.uk/your-care-record/

 

LLR ਕੇਅਰ ਰਿਕਾਰਡ ਪ੍ਰੋਗਰਾਮ ਟੀਮ ਨਾਲ ਸੰਪਰਕ ਕਰਨ ਲਈ, ਕਿਰਪਾ ਕਰਕੇ ਈਮੇਲ ਕਰੋ:

lpt.llrcarerecord@nhs.net

en_GBEnglish
Skip to content